ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ


ਅੱਜਕਲ ਭੱਜਦੋੜ ਭਰੀ ਜ਼ਿੰਦਗੀ ਵਿਚ ਪੇਟ ਦੀ ਸਮੱਸਿਆ ਆਮ ਹੋ ਗਈ ਹੈ। ਕਈ ਵਾਰ ਜ਼ਿਆਦਾ ਖਾਣ, ਭੁੱਖਾ ਰਹਿਣ, ਫਾਸਟ ਫੂਡ ਅਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਛਾਤੀ ਵਿਚ ਅਤੇ ਗਲੇ ਵਿਚ ਜਲਣ ਹੋਣ ਲੱਗਦੀ ਹੈ। ਗੈਸ ਹੋਣ 'ਤੇ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਅਸਰ ਕੁਝ ਦੇਰ ਤੱਕ ਹੀ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ... 1. ਪੇਟ ਦੀ ਜਲਣ ਨੂੰ ਦੂਰ ਕਰਨ ਲਈ ਸੌਂਫ, ਅਦਰਕ ਅਤੇ ਜੀਰੇ ਦੀ ਇੱਕਠੀ ਵਕਤੋਂ ਕਰੋ ਇਸ ਨਾਲ ਹਾਜਮਾ ਠੀਕ ਰਹਿੰਦਾ ਹੈ। 2. ਅਜਵਾਈਨ ਵਿਚ ਨਮਕ ਮਿਲਾ ਕੇ ਖਾਣ ਨਾਲ ਹਾਜਮਾ ਠੀਕ ਹੁੰਦਾ ਹੈ। 3. ਰੋਟੀ ਖਾਣ ਤੋਂ ਬਾਅਦ ਸੌਂਫ ਖਾਣ ਨਾਲ ਬਦਹਜ਼ਮੀ ਅਤੇ ਉਲਟੀਆਂ ਤੋਂ ਆਰਾਮ ਮਿਲਦਾ ਹੈ। ਇਸ ਤੋਂ ਬਿਨਾਂ ਚਾਰ ਚਮੱਚ ਸੌਂਫ ਵਿਚ ਇਕ ਗਲਾਸ ਪਾਣੀ ਵਿਚ ਮਿਲਾ ਕੇ 15 ਮਿੰਟ ਲਈ ਉਬਾਲੋ। ਇਸ ਨੂੰ ਪੀਣ ਨਾਲ ਬਦਹਜ਼ਮੀ ਉਲਟੀ ਅਤੇ ਰੋਟੀ ਖਾਣ ਤੋਂ ਬਾਅਦ ਹੋਣ ਵਾਲੇ ਪੇਟ ਦਰਦ ਤੋਂ ਛੁਟਕਾਰਾ ਮਿਲਦਾ ਹੈ। 4. ਗੈਸ ਅਤੇ ਘਬਰਾਹਟ ਦੂਰ ਕਰਨ ਲਈ ਇਕ ਕੱਪ ਗਰਮ ਪਾਣੀ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਓ। 5. ਗੈਸ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਕ ਗਲਾਸ ਪਾਣੀ ਵਿਚ 4 ਚਮੱਚ ਪੁਦੀਨਾ, 1 ਚਮੱਚ ਅਦਰਕ, 6 ਚਮੱਚ ਅਜਵਾਈਨ ਪਾ ਕੇ ਉਬਾਲ ਲਓ ਅਤੇ ਚੰਗੀ ਤਰ੍ਹਾਂ ਨਾਲ ਉਬਾਲਣ ਤੋਂ ਬਾਅਦ ਇਸ ਵਿਚ ਅੱਧਾ ਕੱਪ ਦੁੱਧ ਪਾ ਕੇ ਪੀਓ। 6. ਪੇਟ ਵਿਚ ਹੋਈ ਗੈਸ ਨੂੰ ਦੂਰ ਕਰਨ ਲਈ ਇੱਕ ਛਿੱਲੀ ਹੋਈ ਲਸਣ ਕੀ ਕਲੀ ਅਤੇ 4 ਮੁਨੱਕੇ ਬਿਨਾਂ ਬੀਜ ਦੇ ਰੋਟੀ ਤੋਂ ਬਾਅਦ ਖਾਓ। 7. ਅਲਸੀ ਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾਣ ਨਾਲ ਗੈਸ ਦੀ ਤਕਲੀਫ ਦੂਰ ਹੋ ਜਾਂਦੀ ਹੈ। 8. ਅਜਵਾÎਈਨ , ਸੌਂਫ , ਕਾਲਾ ਨਮਕ ਅਤੇ ਕਾਲੀ ਮਿਰਚ ਬਾਰੀਕ ਪੀਸ ਕੇ ਪਾਣੀ ਵਿਚ ਮਿਲਾ ਲਓ। ਇਸ ਨੂੰ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 9. ਅਦਰਕ ਅਤੇ ਪੀਸਿਆ ਹੋਇਆ ਧਨੀਆ ਇਕ-ਇਕ ਚਮੱਚ ਪਾਣੀ ਵਿਚ ਮਿਲਾ ਕੇ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 10. ਪੇਟ ਵਿਚ ਹੋਈ ਗੈਸ ਨੂੰ ਦੂਰ ਕਰਨ ਲਈ ਤੁਸੀਂ ਈਸਬਗੋਲ ਦੀ ਵਰਤੋਂ ਵੀ ਕਰ ਸਕਦੇ ਹੋ।

No comments