ਸਿਰ ਦਰਦ ਦੂਰ ਕਰਨ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ


ਸਿਰ ਦਰਦ ਕਦੇਂ ਵੀ ਅਤੇ ਕਿਤੇ ਵੀ ਹੋ ਸਕਦਾ ਹੈ। ਸਿਰ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹੋ ਜਿਵੇਂ ਤਣਾਅ, ਮੌਸਮ ਵਿਚ ਬਦਲਾਅ, ਬੁਖਾਰ ਜਾਂ ਫਿਰ ਭੋਜਨ ਵਿਚ ਬਦਲਾਅ। ਸਿਰ ਦਰਦ ਨੂੰ ਦੂਰ ਕਰਨ ਲਈ ਲੋਕ ਮੈਡੀਕਲ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਅਸਰ ਥੋੜ੍ਹੇ ਸਮੇਂ ਤੱਕ ਹੀ ਹੁੰਦਾ ਹੈ ਅਤੇ ਦਵਾਈਆਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਸਾਈਡ ਇਫੈਕਟ ਹੁੰਦੇ ਹਨ, ਜੇਕਰ ਤੁਸੀਂ ਵੀ ਸਿਰ ਦਰਦ ਤੋਂ ਪ੍ਰੇਸ਼ਾਨ ਹੋ ਅਤੇ ਡਾਕਟਰ ਦੀ ਦਿੱਤੀ ਹੋਈ ਦਵਾਈ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਨਾਲ ਸਿਰ ਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ... 1. ਦਾਲਚੀਨੀ ਨੂੰ ਬਾਰੀਕ ਪੀਸ ਕੇ ਪਾਣੀ ਵਿਚ ਮਿਲਾ ਕੇ ਲੇਪ ਬਣਾਓ ਇਸ ਨੂੰ ਸਿਰ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। 2. ਸਿਰ ਦਰਦ ਹੋਣ ਸਮੇਂ ਗਾਂ ਦੇ ਦੁੱਧ ਤੋਂ ਬਣੇ ਦੇਸੀ ਘਿਓ ਦੀ ਇਕ-ਇਕ ਬੂੰਦ ਨੱਕ ਵਿਚ ਪਾਉਣ ਨਾਲ ਸਿਰ ਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। 3. 10 ਗਰਾਮ ਕਾਲੀ ਮਿਰਚ ਨੂੰ ਚਬਾ ਕੇ ਉਪਰੋ 20-25 ਗ੍ਰਾਮ ਦੇਸੀ ਘਿਓ ਪੀਣ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ। 4. ਰੋਜ਼ ਤੜਕੇ ਸਵੇਰੇ ਇਕ ਮਿੱਠਾ ਸੇਬ ਨਮਕ ਲਗਾ ਕੇ ਖਾਣ ਨਾਲ ਪੁਰਾਣੇ ਤੋਂ ਪੁਰਾਣਾ ਸਿਰ ਦਰਦ ਦੂਰ ਹੋ ਜਾਂਦਾ ਹੈ। 5. ਮਾਈਗਰੇਨ ਦਾ ਦਰਦ ਨੂੰ ਦੂਰ ਕਰਨ ਲਈ ਅਤੇ ਚੰਗੀ ਨੀਂਦ ਲਿਆਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੇ ਨਾਲ ਮਾਲਿਸ਼ ਕਰੋ। 6. ਠੰਡ ਲੱਗਣ ਨਾਲ ਸਿਰ ਦਰਦ ਹੁੰਦਾ ਹੈ ਤਾਂ ਤੁਲਸੀ ਦੇ ਪੱਤਿਆਂ ਦਾ ਚਾਹ ਪੀਓ। 7. ਸਿਰ ਦਰਦ ਹੋਵੇ ਤਾਂ ਕੰਨ ਵਿਚ ਦੋ ਤਿੰਨ ਬੂੰਦਾ ਨਿੰਬੂ ਦੇ ਰਸ ਦੀਆਂ ਗਰਮ ਕਰਕੇ ਪਾਓ। 8. ਅਜਵਾਈਨ ਦਾ ਬਾਰੀਕ ਚੂਰਨ ਇਕ ਚਮੱਚ ਚਬਾ ਕੇ ਖਾਣ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ। 9. ਦਾਲਚੀਨੀ ਦੇ ਤੇਲ ਦੀਆਂ ਇਕ ਦੋ ਬੂੰਦਾ ਸਿਰ 'ਤੇ ਮਲਣ ਨਾਲ ਠੰਡ ਨਾਲ ਹੋ ਰਿਹਾ ਸਿਰ ਦਰਦ ਠੀਕ ਹੋ ਜਾਂਦਾ ਹੈ। 10. ਸਵੇਰੇ ਤੜਕੇ ਕੱਚੇ ਅਮਰੂਦ ਤੋੜ ਕੇ ਉਸ ਦਾ ਲੇਪ ਬਣਾ ਲਓ ਅਤੇ ਜਿੱਥੇ ਦਰਦ ਹੋ ਰਿਹਾ ਹੈ ਉਸ ਥਾਂ 'ਤੇ ਲਗਾਓ। 11. ਅਦਰਕ ਅਤੇ ਨਿੰਬੂ ਦੇ ਰਸ ਨੂੰ ਗਰਮ ਕਰ ਲਓ ਅਤੇ ਠੰਡਾ ਹੋਣ 'ਤੇ ਨੱਕ ਰਾਹੀ ਇਸ ਦੀ ਭਾਫ ਲਓ। ਇਸ ਨਾਲ ਛਿੱਕਾ ਆਉਣੀਆਂ ਬੰਦ ਹੋ ਜਾਂਦੀਆਂ ਹਨ ਅਤੇ ਸਿਰ ਦਰਦ ਵੀ ਦੂਰ ਹੋ ਜਾਂਦਾ ਹੈ। 12. ਤੁਲਸੀਂ ਦੀ ਟਾਹਣੀ ਤੋੜ ਲਓ ਅਤੇ ਇਸ ਨੂੰ ਸੁੱਕਾ ਕੇ ਇਸ ਨੂੰ ਬਾਰੀਕ ਪੀਸ ਲਓ ਅਤੇ ਦੋ ਗ੍ਰਾਮ ਚੂਰਨ ਨੂੰ ਮੱਖਣ ਵਿਚ ਮਿਲਾ ਕੇ ਚੱਟਣ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।

No comments