ਸਪੈਸ਼ਲ ਚਿਕਨ ਸ਼ਵਰਮਾ
ਜਲੰਧਰ— ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸੁਆਦ ਅਤੇ ਵਧੀਆਂ ਚੀਜ਼ ਲੈ ਕੇ ਆਏ ਹਾਂ। ਇਸ ਨੂੰ ਖਾਣਾ ਸਾਰੇ ਹੀ ਬਹੁਤ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸੱਮਗਰੀ
(ਆਟੇ ਲਈ)
ਗਰਮ ਪਾਣੀ - 220 ਮਿਲੀਲੀਟਰ
ਖਮੀਰ - 1, 1/2 ਚੱਮਚ
ਚੀਨੀ - 1 ਚੱਮਚ
ਮੈਦਾ - 450 ਗ੍ਰਾਮ
ਨਮਕ - 1 ਚੱਮਚ
ਜੈਤੂਨ ਦਾ ਤੇਲ - 1 ਚੱਮਚ
(ਸਲਾਦ ਲਈ)
ਪਾਣੀ - 220 ਮਿਲੀਲੀਟਰ
ਸਿਰਕਾ - 220 ਮਿਲੀਲੀਟਰ
ਨਮਕ - 2 ਚੱਮਚ
ਚੀਨੀ - 2 ਚੱਮਚ
ਖੀਰਾ - 50 ਗ੍ਰਾਮ
ਗਾਜਰ - 50 ਗ੍ਰਾਮ
ਪਿਆਜ਼ - 50 ਗ੍ਰਾਮ
ਬੰਦਗੋਭੀ - 25 ਗ੍ਰਾਮ
ਲਸਣ ਮੇਓਨੇਜ - 100 ਗ੍ਰਾਮ
(ਚਿਕਨ ਮੈਰੀਨੇਸ਼ਨ ਲਈ)
ਬੋਨਲੈਸ ਚਿਕਨ - 535 ਗ੍ਰਾਮ
ਲਸਣ - 2 ਚੱਮਚ
ਸੋਇਆ ਸਾਓਸ - 1 ਚੱਮਚ
ਸਿਰਕਾ - 1 ਚੱਮਚ
ਮਿਰਚ ਸਾਓਸ - 50 ਗ੍ਰਾਮ
ਦਹੀਂ - 100 ਗ੍ਰਾਮ
ਸਫੈਦ ਕਾਲੀ ਮਿਰਚ - 1 ਚੱਮਚ
ਕਾਲੀ ਮਿਰਚ - 1 ਚੱਮਚ
ਨਮਕ - 1 ਚੱਮਚ
ਜੈਤੂਨ ਦਾ ਤੇਲ - 1 ਚੱਮਚ
ਵਿਧੀ—
(ਆਟੇ ਲਈ)
1. ਸਭ ਤੋਂ ਪਹਿਲਾਂ ਬਾਊਲ ਵਿਚ 220 ਮਿਲੀਲੀਟਰ ਗਰਮ ਪਾਣੀ, 1,1/2 ਚੱਮਚ ਖਮੀਰ ਅਤੇ 1 ਚੱਮਚ ਚੀਨੀ ਲੈ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ 5 ਮਿੰਟ ਲਈ ਇਕ ਪਾਸੇ ਰੱਖ ਦਿਓ।
2. ਹੁਣ ਇਸ ਵਿਚ 450 ਗ੍ਰਾਮ ਮੈਦਾ, 1 ਚੱਮਚ ਨਮਕ, 1 ਚੱਮਚ ਜੈਤੂਨ ਦਾ ਤੇਲ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ 2 ਘੰਟੇ ਲਈ ਇਕ ਪਾਸੇ ਰੱਖ ਦਿਓ।
(ਸਲਾਦ ਲਈ)
3. ਫਿਰ ਪੈਨ ਵਿਚ 220 ਮਿਲੀਲੀਟਰ ਪਾਣੀ, 220 ਮਿਲੀਲੀਟਰ ਸਿਰਕਾ, 2 ਚੱਮਚ ਨਮਕ, 2 ਚੱਮਚ ਚੀਨੀ ਪਾ ਕੇ ਇਸ ਨੂੰ ਉਬਾਲ ਲਓ ਅਤੇ ਫਿਰ ਸੇਕ ਤੋਂ ਹਟਾ ਕੇ ਠੰਡਾ ਹੋਣ ਲਈ ਰੱਖ ਦਿਓ।
4. ਹੁਣ ਬਾਊਲ ਵਿਚ 50 ਗ੍ਰਾਮ ਖੀਰਾ, 50 ਗ੍ਰਾਮ ਗਾਜਰ, 50 ਗ੍ਰਾਮ ਪਿਆਜ਼ ਲੈ ਕੇ ਇਸ ਵਿਚ ਸਿਰਕਾ ਮਿਸ਼ਰਣ ਪਾਓ ਅਤੇ 5 ਮਿੰਟ ਲਈ ਇਕ ਪਾਸੇ ਰੱਖ ਦਿਓ।
5. ਇਸ ਤੋਂ ਬਾਅਦ ਸਲਾਦ ਨੂੰ ਸਿਰਕਾ ਮਿਸ਼ਰਣ ਤੋਂ ਵੱਖ ਕਰਕੇ ਬਾਊਲ 'ਚ ਕੱਢ ਲਓ।
6. ਹੁਣ ਇਸ ਵਿਚ 25 ਗ੍ਰਾਮ ਬੰਦਗੋਭੀ, 100 ਗ੍ਰਾਮ ਲਸਣ ਮੇਓਨੇਜ ਪਾ ਕਰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਕ ਪਾਸੇ ਰੱਖ ਦਿਓ।
(ਚਿਕਨ ਮੈਰੀਨੇਸ਼ਨ ਲਈ)
7. ਹੁਣ ਬਾਊਲ 'ਚ ਜੈਤੂਨ ਦੇ ਤੇਲ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 30 ਮਿੰਟ ਮੈਰੀਨੇਟ ਹੋਣ ਲਈ ਰੱਖ ਦਿਓ।
8. ਫਿਰ ਪੈਨ ਵਿਚ 1 ਚੱਮਚ ਜੈਤੂਨ ਦਾ ਤੇਲ ਗਰਮ ਕਰਕੇ ਇਸ ਵਿਚ ਮੈਰੀਨੇਟ ਮਸਾਲੇਦਾਰ ਚਿਕਨ ਪਾਓ ਅਤੇ ਸੁਨਹਿਰੀ ਭੂਰਾ ਰੰਗ ਦਾ ਹੋਣ ਤੱਕ ਪਕਾਓ।
9. ਪੱਕਣ ਤੋਂ ਬਾਅਦ ਇਸ ਨੂੰ ਸੇਕ ਤੋਂ ਹਟਾ ਕੇ ਇਕ ਪਾਸੇ ਰੱਖੋ।
(ਬਾਕੀ ਦੀ ਤਿਆਰੀ)
10. ਇਸ ਤੋਂ ਬਾਅਦ ਆਟੇ ਨੂੰ ਬਰਾਬਰ ਭਾਗਾਂ 'ਚ ਵੰਡ ਕੇ ਇਸ ਦੀ ਲੋਈਆਂ ਬਣਾ ਲਓ ਅਤੇ 30 ਮਿੰਟ ਲਈ ਇਕ ਪਾਸੇ ਰੱਖ ਦਿਓ।
11. ਹੁਣ ਲੋਈ ਲੈ ਕੇ ਇਸ ਨੂੰ ਰੋਲਿੰਗ ਪਿਨ ਨਾਲ ਰੋਟੀ ਦੀ ਤਰ੍ਹਾਂ ਬੇਲ ਲਓ ਅਤੇ ਗਰਮ ਤਵੇ 'ਤੇ ਇਸ ਨੂੰ ਦੋਵਾਂ ਪਾਸਿਆਂ ਤੋਂ ਸਨੁਹਰੀ ਹੋਣ ਤੱਕ ਪਕਾ ਲਓ।
12. ਫਿਰ ਇਸ ਨੂੰ ਬੋਰਡ 'ਤੇ ਰੱਖ ਕੇ ਇਸ ਦੇ 'ਤੇ ਤਿਆਰ ਕੀਤਾ ਸਲਾਦ ਪਾਓ ਅਤੇ ਫਿਰ ਪਕਿਆ ਹੋਇਆ ਚਿਕਨ ਰੱਖੋ।
13. ਹੁਣ ਇਸ ਨੂੰ ਕਸ ਕੇ ਰੋਲ ਕਰਕੇ ਟੂਥਪਿੱਕ ਨਾਲ ਬੰਦ ਕਰੋ।
14. ਚਿਕਨ ਸ਼ਵਰਮਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।

No comments